You are here:ਮੁਖ ਪੰਨਾ»ਮੁੱਖ ਪੰਨਾ

ਦਾਖ਼ਲਾ

ਮੁੱਖ ਪੰਨਾ

‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ‘ਪੰਜਾਬ ਆਰਟਸ ਕੌਂਸਲ’ ਚੰਡੀਗੜ੍ਹ ਦੇ ਅਹੁਦੇਦਾਰਾਂ ਨਾਲ ਮਿਲ ਕੇ ਲਾਹੌਰ ਵਿਚ ‘ਆਲਮੀ ਪੰਜਾਬੀ ਕਾਨਫ਼ਰੰਸ’ ਕਰਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਤਾਂ ਮੈਂ ਦਿੱਲੀ ਸੁਤਿੰਦਰ ਸਿੰਘ ਨੂਰ ਨਾਲ ਸੰਪਰਕ ਕੀਤਾ। ਉਸ ਨੇ ਚੰਡੀਗੜ੍ਹ ਵਿਚ ਹੁਕਮ ਸਿੰਘ ਭੱਟੀ ਨਾਲ ਤਾਲਮੇਲ ਕਰਨ ਲਈ ਕਿਹਾ। ਭੱਟੀ ਨੂੰ ਫੋਨ ਕੀਤਾ ਤਾਂ ਉਸ ਉਤਸ਼ਾਹ ਭਰਿਆ ਜਵਾਬ ਦਿੱਤਾ, ‘‘ਲਓ! ਤੁਹਾਥੋਂ ਬਿਨਾਂ ਕਿਵੇਂ ਜਾ ਸਕਦੇ ਹਾਂ! ਅਸੀਂ ਤਾਂ ਤੁਹਾਨੂੰ ਅਕਾਦਮੀ ਪੁਰਸਕਾਰ ਮਿਲਣ ‘ਤੇ ਏਥੇ ਸੱਦ ਕੇ ਕੰਬਲ ਸ਼ੰਬਲ ਵੀ ਦੇਣਾ . . . . Read more >

ਲਾਹੌਰ ਸ਼ਹਿਰ ਜਗ ਮਗ ਕਰ ਰਿਹਾ ਸੀ ਜਦੋਂ ਅਸੀਂ ਕਾਰਾਂ ਤੋਂ ਉੱਤਰ ਕੇ ਗਵਾਲ ਮੰਡੀ ਦੀ ਫੂਡ ਸਟਰੀਟ ਵਿਚ ਪਹੁੰਚੇ। ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜਿੰਨੀ ਚੌੜੀ ਤੇ ਲੰਬਾਈ ਪੱਖੋਂ ਉਸ ਤੋਂ ਕੁਝ ਛੋਟੀ ਹੀ ਹੈ ਇਹ ਫੂਡ ਸਟਰੀਟ। ਇਹ ਇਕ ਆਈ.ਏ.ਐੱਸ. ਅਧਿਕਾਰੀ ਮਿਸਟਰ ਲਾਸ਼ਾਰੀ ਦੇ ਦਿਮਾਗ ਦੀ ਉਪਜ ਹੈ। ਸੰਨ ਸੰਤਾਲੀ ਤੋਂ ਪਹਿਲਾਂ ਦੀਆਂ ਦੋ ਮੰਜ਼ਲੀਆਂ-ਤਿਮੰਜ਼ਲੀਆਂ ਇਮਾਰਤਾਂ ਨੂੰ ਉਦੋਂ ਵਾਲੇ ਸਰੂਪ ਵਿਚ ਹੀ ਸਾਂਭ ਕੇ ਰੱਖਿਆ ਹੋਇਆ। ਉਂਜ ਹੀ ਬਾਰੀ ਦਰਵਾਜ਼ਿਆਂ ਸਾਹਵੇਂ ਚਿੱਕਾਂ ਤਣੀਆਂ ਹੋਈਆਂ। ਇਮਾਰਤਾਂ ਵਿਚ ਜਗ ਰਹੀਆਂ ਮੱਧਮ ਰੌਸ਼ਨੀਆਂ। . . . . Read more >

ਮੇਰੀ ਇਸ ਫੇਰੀ ਦਾ ਸਬੱਬ ਐਡਮਿੰਟਨ ਕਬੱਡੀ ਕੱਪ ਕਰਾਉਣ ਵਾਲੇ ਸੱਜਣਾਂ ਮਿੱਤਰਾਂ ਨੇ ਬਣਾਇਆ ਸੀ। ਉਥੇ ਇੰਦਰਜੀਤ ਸਿੰਘ ਮੁੱਲਾਂਪੁਰ ‘ਦੇਸ਼ ਵਿਦੇਸ਼ ਟਾਈਮਜ਼’ ਨਾਂ ਦਾ ਮੈਗਜ਼ੀਨ ਕੱਢਦਾ ਹੈ। ਉਹ ਬੜਾ ਹਿੰਮਤੀ ਤੇ ਮਿਲਾਪੜਾ ਨੌਜੁਆਨ ਹੈ ਜਿਸ ਨੂੰ ਕਬੱਡੀ ਤੇ ਗਾਇਕੀ ਦੇ ਬੜੇ ਵੱਡੇ ਮੇਲੇ ਕਰਾਉਣ ਦਾ ਤਜਰਬਾ ਹੈ। ਕਬੱਡੀ ਨੂੰ ਐਡਮਿੰਟਨ ਦੀਆਂ ਵਰਲਡ ਮਾਸਟਰ ਖੇਡਾਂ ਵਿੱਚ ਦਰਸ਼ਨੀ ਖੇਡ ਵਜੋਂ ਸ਼ਾਮਲ ਕਰਵਾਉਣ ਦਾ ਸਿਹਰਾ ਉਹਦੇ ਤੇ ਐਡਮਿੰਟਨ ਦੇ ਕਬੱਡੀ ਪ੍ਰੇਮੀਆਂ ਸਿਰ ਹੈ। ਅਗਲੇ ਸਾਲ ਉਹ ਆਪਣੇ ਸ਼ਹਿਰ ਵਿੱਚ ਕਬੱਡੀ ਦਾ . . . . Read more >

ਹੋਟਲ ਪੁੱਜ ਕੇ ਖਾਣਾ ਖਾਣ ਤੋਂ ਬਾਅਦ ਜਗਤਾਰ ਤਾਂ ਲੇਟ ਗਿਆ ਤੇ ਮੈਂ ਸਵੇਰ ਦੇ ਲੰਮੇ ਸਫਰ ਬਾਰੇ ਸੋਚਣ ਲੱਗਾ। ਜੇ ਮੈਂ ਸਵੇਰੇ ਰਾਵਲਪਿੰਡੀ, ਪੰਜਾ ਸਾਹਿਬ ਦੀ ਯਾਤਰਾ ‘ਤੇ ਜਾਣਾ ਸੀ ਤਾਂ ਮੈਨੂੰ ਆਪਣਾ ਸਾਮਾਨ ਪੈਕ ਕਰਕੇ ਨਾਲ ਹੀ ਲਿਜਾਣਾ ਪੈਣਾ ਸੀ ਕਿਉਂਕਿ ਯਾਤਰਾ ਉਪਰੰਤ 19 ਅਪ੍ਰੈਲ ਨੂੰ ਸਿੱਧਾ ਸਵੇਰੇ ਲਾਹੌਰ ਰੇਲਵੇ ਸਟੇਸ਼ਨ ‘ਤੇ ਹੀ ਪੁੱਜਣ ਦਾ ਪ੍ਰੋਗਰਾਮ ਸੀ। ਰਾਤ ਨੂੰ ਮੈਂ ਸਾਮਾਨ ਸਾਂਭਦਿਆਂ ਡਾ. ਜਗਤਾਰ ਨੂੰ ਅਜੇ ਵੀ ਆਪਣੇ ਨਾਲ ਜਾਣ ਲਈ ਮਨਾ ਰਿਹਾ ਸਾਂ ਪਰ, ‘ਸਿਹਤ ਏਨੇ ਲੰਮੇ ਸਫਰ ਦੀ ਇਜਾਜ਼ਤ ਨਹੀਂ ਦਿੰਦੀ’ ਵਾਲਾ ਉਹਦਾ ਬਹਾਨਾ . . . . Read more >

ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ . . . . Read more >

ਸੜਕ ਮੁੜ ਕੇ ਅਸੀਂ ਸਿੱਧੇ ਉਸ ਸੜਕੇ ਪੈ ਗਏ ਜਿਸ ‘ਤੇ ਦੋ ਕੁ ਸੌ ਗਜ਼ ਦੀ ਵਿੱਥ ਉਤੇ ਰੌਸ਼ਨੀਆਂ ਵਿਚ ਸ਼ਾਹਤਾਜ ਹੋਟਲ ਚਮਕ ਰਿਹਾ ਸੀ। ਸਾਨੂੰ ਕੋਲ ਦੀ ਤੁਰਿਆਂ ਜਾਂਦਿਆਂ ਵੇਖ ਕੇ ਇਕ ਸੱਠ-ਸੱਤਰ ਸਾਲ ਦਾ ਬਜ਼ੁਰਗ ਪਿੱਛੋਂ ਕਹਿਣ ਲੱਗਾ, ‘‘ਸਰਦਾਰੋ! ਕੀ ਹਾਲ ਜੇ!’’ਅਸੀਂ ਪਿੱਛੇ ਮੁੜ ਕੇ ਉਸ ਨੂੰ ਦੁਆ-ਸਲਾਮ ਕੀਤੀ ਤਾਂ ਉਹ ਕਹਿਣ ਲੱਗਾ, ‘‘ਤੁਸੀਂ ਉਦੋਂ ਜੇ ਸਾਡੇ ਨਾਲ ਰਲ ਜਾਂਦੇ ਤਾਂ ਚੰਗਾ ਸੀ। ਸਾਡੇ ਬਾਬੇ ਦਾ ਆਖਾ ਮੰਨ ਜਾਂਦੇ, ਕਾਇਦੇ ਆਜ਼ਮ ਦਾ, ਤਾਂ ਅੱਜ ਏਨੇ ਦੁਖੀ ਨਾ ਹੰੁਦੇ…। ਵੇਖ ਲੋ ਹੁਣ ਤੁਹਾਡੇ ਨਾਲ ਕੀ ਪਈ ਹੰੁਦੀ ਏ…ਤੇ ਉਧਰ ਕਸ਼ਮੀਰ . . . . Read more >

ਅੰਦਾਜ਼ਾ ਹੈ ਕਿ ਮੈਂ ਹੁਣ ਤਕ ਦੋ ਲੱਖ ਕਿਲੋਮੀਟਰ ਤੁਰਿਆ ਹੋਵਾਂਗਾ। ਪਰ ਮੈਨੂੰ ਝੋਰਾ ਹੈ ਕਿ ਮੇਰਾ ਕਦੇ ਵੀ ਲਗਾਤਾਰ ਸੌ ਕਿਲੋਮੀਟਰ ਤੁਰਨ ਦਾ ਗੇੜ ਨਹੀਂ ਬਣਿਆ। ਦੁਨੀਆ `ਚ ਲੰਮੀਆਂ ਤੋਂ ਲੰਮੀਆਂ ਤੋਰਾਂ ਤੁਰਨ ਦੇ ਮੁਕਾਬਲੇ ਹੁੰਦੇ ਆ ਰਹੇ ਹਨ। ਮੈਂ ਕਿਸੇ ਮੁਕਾਬਲੇ ਵਿੱਚ ਨਹੀਂ ਪਿਆ। ਉਨ੍ਹਾਂ ਮੁਕਾਬਲਿਆਂ ਬਾਰੇ ਸਿਰਫ਼ ਲਿਖਦਾ ਹੀ ਰਿਹਾਂ। ਮੈਂ ਦਸ ਗਿਆਰਾਂ ਸਾਲ ਦੀ ਉਮਰ ਵਿੱਚ ਜਗਰਾਓਂ ਕਬੱਡੀ ਦਾ ਮੈਚ ਵੇਖਣ ਜਾਣ ਵੇਲੇ ਪੰਤਾਲੀ ਕੁ ਕਿਲੋਮੀਟਰ ਤੁਰਿਆ ਸਾਂ। ਪੰਦਰਾਂ ਸੋਲਾਂ ਸਾਲ ਦੀ ਉਮਰ ਵਿੱਚ ਕਿਲਾ ਰਾਏਪੁਰ . . . . Read more >

ਸੋਲਾਂ ਤੇ ਸਤਾਰਾਂ ਜੂਨ ਨੂੰ ਮਾਲਟਨ ਦਾ ਵਇਲਡਵੁੱਡ ਪਾਰਕ ਛਪਾਰ ਦਾ ਮੇਲਾ ਬਣਿਆ ਰਿਹਾ। ਕਿਧਰੇ ਕਬੱਡੀਆਂ ਪਈਆਂ, ਕਿਧਰੇ ਬਾਸਕਟਬਾਲ ਦੇ ਮੈਚ ਹੋਏ ਤੇ ਕਿਧਰੇ ਵਾਲੀਬਾਲ ਤੇ ਸੌਕਰ ਖੇਡੀ ਜਾਂਦੀ ਰਹੀ। ਕੁੱਝ ਅਥਲੈਟਿਕਸ ਦੇ ਈਵੈਂਟ ਵੀ ਹੋਏ ਤੇ ਮੈਚਾਂ ਦੀ ਕੁਮੈਂਟਰੀ ਦੇ ਨਾਲ ਖੇਡ ਸੱਭਿਆਚਾਰ ਦੀਆਂ ਹੋਰ ਗੱਲਾਂ ਵੀ ਹੁੰਦੀਆਂ ਰਹੀਆਂ। ਲੰਗਰ ਚਲਾਉਣ ਵਾਲੇ ਲੰਗਰ ਵਰਤਾਉਂਦੇ ਰਹੇ ਤੇ ਕਈ ਬੇਲੀ ਕਾਰਾਂ ਦੀਆਂ ਡਿੱਕੀਆਂ ਵੱਲ ਵੀ ਗੇੜੇ ਮਾਰਨੋ ਨਹੀਂ ਹਟੇ। ਪੰਜਾਬੀਆਂ ਨੂੰ ਮੇਲੇ `ਚ `ਕੱਠੇ ਕਰਨ ਦਾ ਸਬੱਬ ਬਣਾਇਆ ਦੇਸ਼ਭਗਤ . . . . Read more >

ਅਸੀਂ ਸ਼ੇਖ਼ੂਪੁਰੇ ਪੁੱਜੇ ਤਾਂ ਬੱਦਲਾਂ ਨੇ ਅਸਮਾਨ ਪੂਰੀ ਤਰ੍ਹਾਂ ਢਕ ਲਿਆ। ਮੌਸਮ ਦਿਲ ਨੂੰ ਮੋਹ ਲੈਣ ਵਾਲਾ ਸੀ। ਪਿਛਲੇ ਦਿਨੀਂ ਪੈ ਕੇ ਹਟੇ ਮੀਂਹ ਸਦਕਾ ਰੁਮਕ ਰਹੀ ਹਵਾ ਵਿਚ ਨਮੀ ਸੀ। ‘ਸ਼ੇਖੂਪੁਰਾ’ ਬਚਪਨ ਤੋਂ ਹੀ ਬਹੁਤ ਪੜ੍ਹਿਆ ਤੇ ਜਾਣਿਆ ਜਾਂਦਾ ਨਾਮ ਸੀ। ਗੁਰੂ ਨਾਨਕ ਦੇਵ ਦਾ ਲੇਖ ਲਿਖਦਿਆਂ ਪਹਿਲੀ ਸਤਰ ਅਕਸਰ ਇਹੋ ਹੀ ਹੁੰਦੀ ਸੀ, ‘ਆਪ ਦਾ ਜਨਮ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਰਾਇ ਭੋਇ ਦੀ ਤਲਵੰਡੀ (ਜਿਸ ਨੂੰ ਅੱਜ-ਕੱਲ੍ਹ ਨਨਕਾਣਾ ਸਾਹਿਬ ਆਖਦੇ ਹਨ) ਜ਼ਿਲਾ ਸ਼ੇਖ਼ੂਪੁਰਾ ਵਿਚ ਹੋਇਆ।’ਸ਼ੇਖ਼ੂਪੁਰਾ ਨਾਲ ਜੁੜੀਆਂ ਗੱਲਾਂ . . . . Read more >

ਮੱਲ੍ਹੇ ਦੇ ਸਕੂਲ `ਚੋਂ ਹਟ ਕੇ ਸੱਤਵੀਂ `ਚ ਮੈਂ ਫਾਜ਼ਿਲਕਾ ਦੇ ਡੀ.ਏ.ਵੀ.ਹਾਈ ਸਕੂਲ ਵਿੱਚ ਪੜ੍ਹਨ ਜਾ ਲੱਗਾ। ਮੇਰੀ ਭੂਆ ਸੁਜਾਨ ਕੌਰ ਫਾਜ਼ਿਲਕਾ ਕੋਲ ਪਿੰਡ ਕੋਠੇ ਵਿਆਹੀ ਹੋਈ ਸੀ। ਨਾ ਉਹਦੇ ਸੱਸ ਸਹੁਰਾ ਸਨ ਤੇ ਨਾ ਕੋਈ ਦਰਾਣੀ ਜਠਾਣੀ ਸੀ। ਵੱਡੇ ਘਰ `ਚ ਉਹਦਾ `ਕੱਲੀ ਦਾ ਜੀਅ ਨਹੀਂ ਸੀ ਲੱਗਦਾ ਤੇ ਉਹ ਮੈਨੂੰ ਆਪਣੇ ਕੋਲ ਪੜ੍ਹਨ ਲਈ ਕਹਿੰਦੀ ਰਹਿੰਦੀ ਸੀ। ਕਹਿੰਦੀ ਸੀ ਕਿ ਸ਼ਹਿਰ ਦੀ ਪੜ੍ਹਾਈ ਪਿੰਡਾਂ ਨਾਲੋਂ ਚੰਗੀ ਹੁੰਦੀ ਹੈ। ਉਹ ਮੈਨੂੰ ਸ਼ਹਿਰ ਦੇ ਬੱਤੇ ਪੀਣ ਦਾ ਵੀ ਲਾਲਚ ਦਿੰਦੀ ਸੀ। ਫੁੱਫੜ ਹੀਰਾ ਸਿੰਘ ਵੀ ਕਹਿ ਚੁੱਕਾ ਸੀ . . . . Read more >

ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ  ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ . . . . Read more >

Tuesday, 06 October 2009 15:16

ਨਮਸਕਾਰ

Written by ਵਰਿਆਮ ਸਿੰਘ ਸੰਧੂ

ਮੇਰਾ ਪਿਉ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਬੇਹੋਸ਼ ਪਿਆ ਸੀ। ਆਕਸੀਜਨ ਲੱਗੀ ਹੋਈ। ਮੇਰੀ ਮਾਂ ਉਸਦੇ ਸਿਰਹਾਣੇ ਬੈਠੀ ਹੋਈ। ਮੈਂ ਤੇ ਮੇਰਾ ਦੋਸਤ ਬੜਾ ਚਿਰ ਖੱਜਲ-ਖ਼ਰਾਬ ਹੋਣ ਤੋਂ ਪਿਛੋਂ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈ ਕੇ ਪਰਤੇ ਤਾਂ ਸਾਨੂੰ ਆਉਂਦਾ ਵੇਖ ਕੇ ਮਾਂ ਦਰਵਾਜ਼ੇ ਵਿਚ ਅੱਗਲਵਾਂਢੀ ਆ ਖੜੋਤੀ ਤੇ ਕਹਿਣ ਲੱਗੀ :‘‘ਜਾਓ ਮੇਰੇ ਪੁੱਤ! ਪਹਿਲਾਂ ਰੋਟੀ ਖਾ ਆਓ। ਸਵੇਰ ਦਾ ਚਾਹ ਦਾ ਘੁੱਟ ਪੀ ਕੇ ਈ ਭੱਜੇ ਫਿਰਦੇ ਜੇ। ਉਤੋਂ ਦੁਪਹਿਰਾਂ ਚੜ੍ਹ ਆਈਆਂ।…ਮੈਂ ਬੈਠੀ ਆਂ ਤੁਹਾਡੇ ਪਿਉ ਕੋਲ…ਫ਼ਿਕਰ ਨਾ ਕਰੋ…’’ਉਸਦੇ . . . . Read more >