|
Articles
|
|
ਸੰਸਾਰ ਦੇ ਪ੍ਰਾਚੀਨ ਸੱਤ ਅਜੂਬੇ:
ਖ਼ੁਫ਼ੂ ਦਾ ਮਹਾਨ ਪਿਰਾਮਿਡ
ਦਲਜੀਤ ਸਿੰਘ
 ਖ਼ੁਫ਼ੂ ਦਾ ਮਹਾਨ ਪਿਰਾਮਿਡ
ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਨ੍ਹਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਨ੍ਹਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰਕੇ ਹੀ ਸਵੇਰ ਵੇਲੇ ਸੂਰਜ ਚੜ੍ਹਦਾ ਹੈ ਅਤੇ ਗਰਮੀਆਂ ਦੇ ਅੰਤ `ਤੇ ਨੀਲ ਦਰਿਆ ਵਿੱਚ ਹੜ ਆਉਂਦਾ ਹੈ। ਉਹ ਸਮਝਦੇ ਸਨ ਕਿ ਨੀਲ ਦਰਿਆ ਦਾ ਪਾਣੀ ਕਿਸੇ ਰਹੱਸਮਈ ਅੰਬਰ ਤੋਂ ਆਉਂਦਾ ਹੈ। ਮਿਸਰੀ ਲੋਕਾਂ ਦਾ ਸਾਰਾ ਜੀਵਨ ਨੀਲ ਦਰਿਆ ਤੇ ਨਿਰਭਰ ਕਰਦਾ ਸੀ। ਉਨ੍ਹਾਂ ਲੋਕਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਫੈਰੋਹ ਹੀ ਦੇਵਤਿਆਂ ਤੋਂ ਮਿਰਤਕ ਦੀ ਰੂਹ ਨੂੰ ਭੋਜਨ ਦਵਾ ਸਕਦੇ ਹਨ। ਕਬਰ ਵਿੱਚ ਮਿਰਤਕ ਦੇ ਨਾਲ ਬਰਾਨਜ਼ੇ ਧਾਤ ਦੀਆਂ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖਦੇ ਸਨ। ਫੈਰੋਹਾਂ ਦਾ ਸਰਕਾਰੀ ਢਾਂਚਾ ਬੜਾ ਯੋਜਨਾਬੱਧ ਅਤੇ ਸਰਾਹਣੀਆ ਸੀ। ਉਸ ਸਮੇਂ ਕਲੰਡਰ ਵੀ ਜਾਰੀ ਹੋਇਆ। ਫੈਰੋਹਾਂ ਦਾ ਸਮਾਂ ਵਿਸ਼ੇਸ਼ ਕਰਕੇ ਪਿਰਾਮਿਡ ਯੁਗ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
|
|
Read more...
|
|
|
Articles
|
|
ਅਕਾਲੀ ਮੋਰਚਿਆਂ ਦਾ ਮੋਹਰੀ :
ਟਕਸਾਲੀ ਜਥੇਦਾਰ ਮਾਨ ਸਿੰਘ ਹੰਭੋ
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ
‘ਵਾਹਵਾ ਤੇਰੀਆਂ ਕੁਦਰਤਾਂ, ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ, ਤੇਰਾ ਅੰਤ ਨਾ ਜਾਈ ਲਖਿਆ’ ਤੁਕ ਸਿਰਜਣਹਾਰ ਨਾਲ ਜੋੜਦੀ ਹੈ। ਇਹ ਸ਼ਬਦ ਉਨ੍ਹਾਂ ਦੇ ਰੋਮ-ਰੋਮ `ਚ ਸਮਾਇਆ ਹੋਇਆ ਸੀ।
|
|
Read more...
|
|
|
Articles
|
|
23 ਮਾਰਚ’ਤੇ ਵਿਸ਼ੇਸ਼
ਭਗਤ ਸਿੰਘ ਅਤੇ ਇਨਕਲਾਬ
ਰਾਜਪਾਲ ਬੋਪਾਰਾਏ
ਇਨਕਲਾਬ ਜਿੰਦਾਬਾਦ ਦਾ ਨਾਅਰਾ ਦੱਬੇ ਕੁਚਲੇ ਲੋਕਾਂ ਨੂੰ ਆਤਮਿਕ ਸ਼ਕਤੀ ਤੇ ਹੌਸਲਾ ਦਿੰਦਾ ਹੈ ਅਤੇ ਸਰਮਾਏਦਾਰ ਹਾਕਮ ਜਮਾਤਾਂ ਨੂੰ ਕੰਬਣੀ। ਭਗਤ ਸਿੰਘ ਕਿਹਾ ਕਰਦਾ ਸੀ ਕਿ ਇਹ ਇੱਕ ਪਵਿੱਤਰ ਨਾਅਰਾ ਹੈ ਅਤੇ ਇਸਦੀ ਵਰਤੋਂ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋ, ਫਾਂਸੀ ਦੇ ਤਖ਼ਤੇ `ਤੇ ਖਲੋ ਕੇ ਇਹ ਨਾਅਰਾ ਲਾਉਣ ਨਾਲ, ਹਿੰਦੋਸਤਾਨ ਦੀ ਅਜ਼ਾਦੀ ਦੇ ਜੂਝਾਰੂਆਂ ਲਈ ਇਸਦਾ ਮਹੱਤਵ ਹੋਰ ਵੀ ਵੱਧ ਗਿਆ।
|
|
Read more...
|
|
|
Poems
|
|
ਕਵਿਤਾ
ਖੁੱਲ੍ਹੀਆਂ ਚਿੱਠੀਆਂ
ਸੰਦੀਪ ਧਨੋਆ
ਚਿੱਠੀਆਂ ਜੋ ਖੁੱਲੀਆਂ ਮੈਂ ਪੌਣਾਂ ਨੂੰ ਪਾਈਆਂ
ਪੜ੍ਹੀਆਂ ਨਾ ਗਈਆਂ, ਨਾ ਮੁੜਕੇ ਹੀ ਆਈਆਂ।
ਰਜ਼ਾ ਬਣੀਆਂ ਰੀਝਾਂ, ਜੋ ਰੁੱਖਾਂ `ਤੇ ਟੰਗੀਆਂ
ਸੁੱਕੀਆਂ ਨਾ ਝੜ੍ਹੀਆਂ, ਨਾ ਪੈਰਾਂ `ਤੇ ਆਈਆਂ।
ਉਨ੍ਹਾਂ ਅੱਖੀਆਂ `ਚ ਕੁਝ ਵੀ ਬੇਗਾਨਾ ਨਹੀਂ ਹੈ
ਨਾ ਜਾਵਣ ਭੁਲਾਈਆਂ, ਨਾ ਸੀਨੇ ਹੀ ਲਾਈਆਂ।
|
|
Read more...
|
|
|
Poems
|
|
ਕਵਿਤਾ
ਬੇਨਾਮ
ਸੰਦੀਪ ਧਨੋਆ
ਬੰਦ ਹੋਠਾਂ ਦੇ ਬੂਹੇ ਪਿੱਛੇ, ਖਾਮੋਸ਼ ਤੇ ਗੁੰਮਨਾਮ ਬੋਲ
ਆਵਾਜ਼ ਦੇ ਦੇ ਮਾਲਕਾ, ਨਹੀਂ ਸਹਿਕਦੇ ਰਹਿ ਜਾਣਗੇ।
ਸੁਪਨੇ ਵਿੱਚ ਵੀ ਕਿੰਝ ਕਹਾਂ, “ਰਹਿਨੁਮਾ ਮੇਰੇ ਨਾਲ ਚੱਲ”,
ਜੋ ਮੇਰੇ ਪਿੱਛੋਂ ਆਉਣਗੇ, ਰਾਹ ਭਟਕਦੇ ਰਹਿ ਜਾਣਗੇ।
ਮੇਰੀ ਸੋਚ ਜੇਕਰ ਮੇਰਿਆਂ ਨੈਣਾਂ `ਤੇ ਆ ਕੇ ਮੁੱਕ ਗਈ
ਲਹਿਰਾਂ ਦੇ ਖ਼ਾਬ ਕੰਢੇ ਉੱਤੇ, ਡੁੱਬ ਕੇ ਮਰ ਜਾਣਗੇ।
|
|
Read more...
|
|
|
Articles
|
ਵਿਸ਼ਵੀਕਰਨ ਅਤੇ ਪੰਜਾਬੀ ਕਹਾਣੀ
ਡਾ: ਬਲਦੇਵ ਸਿੰਘ ਧਾਲੀਵਾਲ
ਵਿਸ਼ਵੀਕਰਨ ਦੀ ਧਾਰਨਾ ਦਾ ਉਦੈ ਭਾਵੇਂ ਅਤੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਾਲੇ ਪੱਛਮੀ ਮੁਲਕਾਂ ਵੱਲੋਂ ਹੁੰਦਾ ਹੈ ਪਰ ਹੁਣ ਇਸ ਦੇ ਪੈਰੋਕਾਰਾਂ ਵਿੱਚ ਹਰੇਕ ਮੁਲਕ ਅਤੇ ਨਸਲ ਦੇ ਪੂੰਜੀਪਤੀ ਵਰਗ ਸ਼ਾਮਲ ਹਨ। ਇਸ ਲਈ ਵਿਸ਼ਵੀਕਰਨ ਇੱਕ ਵਿਚਾਰਧਾਰਾ ਹੋ ਨਿਬੜਿਆ ਹੈ, ਜਿਸ ਦੇ ਮੂਲ ਲੱਛਣ ਮੁਨਾਫ਼ਾ ਬਿਰਤੀ ਅਤੇ ਨਿਰੰਕੁਸ਼ ਸੱਤਾ-ਪ੍ਰਾਪਤੀ ਦੀ ਲਾਲਸਾ ਕਹੇ ਜਾ ਸਕਦੇ ਹਨ। ਉਪਭੋਗਤਾਵਾਦ ਇਸ ਵਿਚਾਰਧਾਰਾ ਦਾ ਸਮੂਰਤ ਅਤੇ ਵਿਹਾਰਕ ਪੱਖ ਹੈ। ਇਸ ਵਿਚਾਰਧਾਰਾ ਦਾ ਵਿਸ਼ਵੀਕਰਨ ਹੋਇਆ ਵੇਖਣਾ ਹੋਵੇ ਤਾਂ ਇਸਦਾ ਫੈਲਾਅ ਅਮਰੀਕੀ ਮਹਾਂਸ਼ਕਤੀ ਤੋਂ ਲੈ ਕੇ ਕਿਸੇ ਪਛੜੇ ਮੁਲਕ ਦੇ ਮਜ਼ਦੂਰ ਦੀ ਉਪਭੋਗੀ-ਚੇਤਨਾ ਤੱਕ ਵੇਖਿਆ ਜਾ ਸਕਦਾ ਹੈ।
|
|
Read more...
|
|
|
|